Monday, November 27, 2023

GM: (Genral Member):ਕਿਸੇ ਵੀ ਜਨਰਲ ਮੈਂਬਰ ਨੂੰ ਸੰਸਥਾ ਵਲੋਂ ਇਕ ਲੱਖ ਰੁਪਏ ਦੀ ਦੁਰਘਟਨਾ ਬੀਮਾ ਪਾਲਿਸੀ ਅਤੇ ਸੰਸਥਾ ਦੇ ਨਾਮ ਪਰ ਗੁਰਮਤਿ ਸਮਾਗਮ ਜਾਂ ਕਿਸੇ ਗ੍ਰੰਥੀ ਪਾਠੀ ਸਿੰਘ ਦੇ ਮਸਲੇ ਸਬੰਧੀ ਫੈਸਲਾ ਲੈਣ ,ਕੁਰਹਿਤਹੀਏ ਗ੍ਰੰਥੀ ,ਪਾਠੀ ਸਿੰਘਾਂ ਜਾਂ ਕਿਸੇ ਵੀ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਸਹੀ ਤਰੀਕੇ ਨਾਲ ਨਾ ਕਰਨ ਜਾਂ ਨਿਰਾਦਰ ਕਰਨ ਸੰਬੰਧੀ ਕਾਨੂੰਨੀ ਤੇ ਪੰਥਕ ਰਿਵਾਇਤੀ ਕਾਰਵਾਈ ਕਰਨ ਅਤੇ ਆਪਣੇ ਤੋਂ ਜੂਨੀਅਰ ਮੈਂਬਰਾ ਜਾਂ ਅਹੁਦੇਦਾਰਾ ਨੂੰ ਸੰਸਥਾ ਦੀ ਕਾਰਜਕਾਰੀ ਸਬੰਧੀ ਪੁੱਛ ਪੜਤਾਲ ਕਰਨ ਅਤੇ ਯੋਗ ਕਾਰਵਾਈ ਕਰਨ ਦੇ ਅਧਿਕਾਰ ਦਿੱਤੇ ਜਾਣਗੇ | ਮੈਂਬਰ ਨੂੰ ਮਾਨ ਸਨਮਾਨ ਦੇਣ ਤੋਂ ਇਲਾਵਾ ਸੰਸਥਾ ਦੁਰਘਟਨਾ ਬੀਮਾ ਪਾਲਿਸੀ ਦੁਆਰਾ ਸੁਰੱਖਿਅਤ ਵੀ ਕਰਦੀ ਹੈ| ਜਦੋ ਕਿ ਸੰਸਥਾ ਵਲੋਂ ਹੇਠਾਂ ਦਿਤੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ :- (੧)ਅੰਤਰ ਰਾਸ਼ਟਰੀ ਸਨਾਖਤੀ ਕਾਰਡ (੨) ਦੁਰਘਟਨਾ ਬੀਮਾ ਪਾਲਿਸੀ (੩) ਡਿਊਟੀਆਂ ਲੱਭਣ ਵਿਚ ਸਹਾਇਤਾਂ (੪) ਸੁਕੰਨਿਆ ਸਕੀਮ (੫) ਸ਼ਗਨ ਸਕੀਮ (੬) ਬੁਜਰਗ ਹੋਣ ਤੇ ਮਾਣ ਭੱਤਾ (੭) ਸਨਾਖਤੀ ਕਾਰਡ ਉਪਰ ਕਰਿਆਨਾ ਸਟੋਰ, ਹਸਪਤਾਲ ,ਲੈਬੋਟਰੀਆਂ ਆਦਿ ਵਿਚ ਡਿਸਕਾਂਊਂਟ ਦੀ ਸਹੂਲਤ | (੮)ਡਿਸਕਾਂਊਟ ਕਾਰਡ ਫ੍ਰੀ |


 

No comments:

Post a Comment

GCM: (Global Committee Member): ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ(ਰਜਿ:) ਭਾਰਤ ਸੰਸਥਾ ਦੀ ਗਲੋਬਲ ਕਮੇਟੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਆਉਣ ਵਾਲ਼ੀਆਂ ਰਾਜਨੀਤਿਕ ,ਧਾਰਮਿਕ ਅਤੇ ਸਮਾਜਿਕ ਪ੍ਰਮੁੱਖ ਸਖਸੀਅਤਾਂ ਨਾਲ ਮੇਲ ਜੋਲ ਰੱਖਣ ,ਅੰਤਰ ਰਾਸ਼ਟਰੀ ਪੱਧਰ ਤੇ ਸਮਾਗਮ ਵਿਚ ਸਿਰਕਤ ਕਰਨ ਸਮੇ ਪ੍ਰਮੁੱਖ ਸਖਸੀਅਤਾਂ ਦਾ ਵਜੋਂ ਮਾਨ ਸਨਮਾਨ ਪਾਰ੍ਪਤ ਕਰਨ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ ਪ੍ਰੰਤੂ ਸਮੇ ਦੀਆਂ ਸ਼ਰਤਾਂ ਲਾਗੂ ਹੋਣਗੀਆਂ ਅਤੇ ਗ੍ਰੰਥੀ ਸਭਾ ਵਲੋਂ ਜਾਂ ਸੰਗਤਾਂ ਵਲੋਂ ਕਿਸੇ ਪ੍ਰਕਾਰ ਦੇ ਉਲੀਕੇ ਸਮਾਜ ਜਾਂ ਧਾਰਮਿਕ ਸਮਾਗਮਾਂ ਵਿਚ ਸਿਰਕਤ ਕਰਨ ਅਤੇ ਸੰਸਥਾ ਦੇ ਨਾਮਪਰ ਸਿਵਲ ਅਤੇ ਪੁਲਿਸ ਪ੍ਰਸਾਸਨ ਨਾਲ ਰਾਬਤਾ ਕਰਨ ਦਾ ਮਾਣ ਪ੍ਰਾਪਤ ਹੋਵੇਗਾ |ਇਸ ਤੋਂ ਇਲਾਵਾ ਸੰਸਥਾ ਵਲੋਂ ਕਮੇਟੀ ਮੈਂਬਰਾ ਨੂੰ ੫ ਲੱਖ ਦੀ ਅਤੇ ਇਕ ਪਰਿਵਾਰਿਕ ਮੈਂਬਰ ਨੂੰ ਇਕ ਲੱਖ ਰੁਪਏ ਦੀ ਦੁਰਘਟਨਾ ਬੀਮਾ ਪਾਲਿਸੀ ਨਾਲ ਸੁਰਖਿਅਤ ਕੀਤਾ ਜਾਵੇਗਾ |