Monday, November 27, 2023

SCM: ( State Committee Member): ਕਿਸੇ ਵੀ ਸਟੇਟ ਕਮੇਟੀ ਮੈਂਬਰ ਨੂੰ ਸੰਸਥਾ ਵਲੋਂ ਪੰਜ ਲੱਖ ਰੁਪਏ ਦੀ ਦੁਰਘਟਨਾ ਬੀਮਾ ਪਾਲਿਸੀ ਅਤੇ ਸੂਬਾ ਪੱਧਰ ਤੇ ਸੰਸਥਾ ਦੇ ਨਾਮ ਪਰ ਗੁਰਮਤਿ ਸਮਾਗਮ ਜਾਂ ਕਿਸੇ ਗ੍ਰੰਥੀ ਪਾਠੀ ਸਿੰਘ ਦੇ ਮਸਲੇ ਸਬੰਧੀ ਫੈਸਲਾ ਲੈਣ ,ਕੁਰਹਿਤਹੀਏ ਗ੍ਰੰਥੀ ,ਪਾਠੀ ਸਿੰਘਾਂ ਜਾਂ ਕਿਸੇ ਵੀ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਸਹੀ ਤਰੀਕੇ ਨਾਲ ਨਾ ਕਰਨ ਜਾਂ ਨਿਰਾਦਰ ਕਰਨ ਸੰਬੰਧੀ ਕਾਨੂੰਨੀ ਤੇ ਪੰਥਕ ਰਿਵਾਇਤੀ ਕਾਰਵਾਈ ਕਰਨ ਅਤੇ ਆਪਣੇ ਤੋਂ ਜੂਨੀਅਰ ਮੈਂਬਰਾ ਜਾਂ ਅਹੁਦੇਦਾਰਾ ਨੂੰ ਸੰਸਥਾ ਦੀ ਕਾਰਜਕਾਰੀ ਸਬੰਧੀ ਪੁੱਛ ਪੜਤਾਲ ਕਰਨ ਅਤੇ ਯੋਗ ਕਾਰਵਾਈ ਕਰਨ ਦੇ ਅਧਿਕਾਰ ਦਿੱਤੇ ਜਾਣਗੇ | ਮੈਂਬਰ ਨੂੰ ਸੂਬਾ ਪੱਧਰ ਤੇ ਮਾਨ ਸਨਮਾਨ ਦੇਣ ਤੋਂ ਇਲਾਵਾ ਸੰਸਥਾ ਦੁਰਘਟਨਾ ਬੀਮਾ ਪਾਲਿਸੀ ਦੁਆਰਾ ਸੁਰੱਖਿਅਤ ਵੀ ਕਰਦੀ ਹੈ ਜਦੋ ਕਿ ਕਮੇਟੀ ਪੂਰੀ ਹੋਣ ਤੇ ਸੂਬਾ ਪ੍ਰਧਾਨ ਸਾਹਿਬ ਨੂੰ ੧੫ ਲੱਖ ਦੀ ਦੁਰਘਟਨਾ ਬੀਮਾ ਪਾਲਿਸੀ ਦਿਤੀ ਜਾਵੇਗੀ ਅਤੇ ਸੂਬਾ ਅੰਦਰੋਂ ਕਿਸੇ ਵੀ ਜਨਰਲ ਮੈਂਬਰ ਦੀ ਇਕੱਠੀ ਹੋਣ ਵਾਲੀ ਮੈਂਬਰਸ਼ਿਪ ਵਿੱਚੋ ੧੦% (੫੦ ਰੇਪੁਏ) ਸੂਬਾ ਕਮੇਟੀ ਨੂੰ ਅਤੇ ੫% ਸਿੱਧੇ ਤੌਰ ਤੇ ਪ੍ਰਧਾਨ ਸਾਹਿਬ ਨੂੰ ਖਰਚਿਆਂ ਲਈ ਦਿੱਤਾ ਜਾਵੇਗਾ|


 

No comments:

Post a Comment

GCM: (Global Committee Member): ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ(ਰਜਿ:) ਭਾਰਤ ਸੰਸਥਾ ਦੀ ਗਲੋਬਲ ਕਮੇਟੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਆਉਣ ਵਾਲ਼ੀਆਂ ਰਾਜਨੀਤਿਕ ,ਧਾਰਮਿਕ ਅਤੇ ਸਮਾਜਿਕ ਪ੍ਰਮੁੱਖ ਸਖਸੀਅਤਾਂ ਨਾਲ ਮੇਲ ਜੋਲ ਰੱਖਣ ,ਅੰਤਰ ਰਾਸ਼ਟਰੀ ਪੱਧਰ ਤੇ ਸਮਾਗਮ ਵਿਚ ਸਿਰਕਤ ਕਰਨ ਸਮੇ ਪ੍ਰਮੁੱਖ ਸਖਸੀਅਤਾਂ ਦਾ ਵਜੋਂ ਮਾਨ ਸਨਮਾਨ ਪਾਰ੍ਪਤ ਕਰਨ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ ਪ੍ਰੰਤੂ ਸਮੇ ਦੀਆਂ ਸ਼ਰਤਾਂ ਲਾਗੂ ਹੋਣਗੀਆਂ ਅਤੇ ਗ੍ਰੰਥੀ ਸਭਾ ਵਲੋਂ ਜਾਂ ਸੰਗਤਾਂ ਵਲੋਂ ਕਿਸੇ ਪ੍ਰਕਾਰ ਦੇ ਉਲੀਕੇ ਸਮਾਜ ਜਾਂ ਧਾਰਮਿਕ ਸਮਾਗਮਾਂ ਵਿਚ ਸਿਰਕਤ ਕਰਨ ਅਤੇ ਸੰਸਥਾ ਦੇ ਨਾਮਪਰ ਸਿਵਲ ਅਤੇ ਪੁਲਿਸ ਪ੍ਰਸਾਸਨ ਨਾਲ ਰਾਬਤਾ ਕਰਨ ਦਾ ਮਾਣ ਪ੍ਰਾਪਤ ਹੋਵੇਗਾ |ਇਸ ਤੋਂ ਇਲਾਵਾ ਸੰਸਥਾ ਵਲੋਂ ਕਮੇਟੀ ਮੈਂਬਰਾ ਨੂੰ ੫ ਲੱਖ ਦੀ ਅਤੇ ਇਕ ਪਰਿਵਾਰਿਕ ਮੈਂਬਰ ਨੂੰ ਇਕ ਲੱਖ ਰੁਪਏ ਦੀ ਦੁਰਘਟਨਾ ਬੀਮਾ ਪਾਲਿਸੀ ਨਾਲ ਸੁਰਖਿਅਤ ਕੀਤਾ ਜਾਵੇਗਾ |