Monday, November 27, 2023
TCM: ( Tehsil Committee Member):ਕਿਸੇ ਵੀ ਤਹਿਸੀਲ ਕਮੇਟੀ ਮੈਂਬਰ ਨੂੰ ਸੰਸਥਾ ਵਲੋਂ ਇਕ ਲੱਖ ਰੁਪਏ ਦੀ ਦੁਰਘਟਨਾ ਬੀਮਾ ਪਾਲਿਸੀ ਅਤੇ ਤਹਿਸੀਲ ਪੱਧਰ ਤੇ ਸੰਸਥਾ ਦੇ ਨਾਮ ਪਰ ਗੁਰਮਤਿ ਸਮਾਗਮ ਜਾਂ ਕਿਸੇ ਗ੍ਰੰਥੀ ਪਾਠੀ ਸਿੰਘ ਦੇ ਮਸਲੇ ਸਬੰਧੀ ਫੈਸਲਾ ਲੈਣ ,ਕੁਰਹਿਤਹੀਏ ਗ੍ਰੰਥੀ ,ਪਾਠੀ ਸਿੰਘਾਂ ਜਾਂ ਕਿਸੇ ਵੀ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਸਹੀ ਤਰੀਕੇ ਨਾਲ ਨਾ ਕਰਨ ਜਾਂ ਨਿਰਾਦਰ ਕਰਨ ਸੰਬੰਧੀ ਕਾਨੂੰਨੀ ਤੇ ਪੰਥਕ ਰਿਵਾਇਤੀ ਕਾਰਵਾਈ ਕਰਨ ਅਤੇ ਆਪਣੇ ਤੋਂ ਜੂਨੀਅਰ ਮੈਂਬਰਾ ਜਾਂ ਅਹੁਦੇਦਾਰਾ ਨੂੰ ਸੰਸਥਾ ਦੀ ਕਾਰਜਕਾਰੀ ਸਬੰਧੀ ਪੁੱਛ ਪੜਤਾਲ ਕਰਨ ਅਤੇ ਯੋਗ ਕਾਰਵਾਈ ਕਰਨ ਦੇ ਅਧਿਕਾਰ ਦਿੱਤੇ ਜਾਣਗੇ | ਮੈਂਬਰ ਨੂੰ ਤਹਿਸੀਲ ਪੱਧਰ ਤੇ ਮਾਨ ਸਨਮਾਨ ਦੇਣ ਤੋਂ ਇਲਾਵਾ ਸੰਸਥਾ ਦੁਰਘਟਨਾ ਬੀਮਾ ਪਾਲਿਸੀ ਦੁਆਰਾ ਸੁਰੱਖਿਅਤ ਵੀ ਕਰਦੀ ਹੈ ਜਦੋ ਕਿ ਕਮੇਟੀ ਪੂਰੀ ਹੋਣ ਤੇ ਤਹਿਸੀਲ ਪ੍ਰਧਾਨ ਸਾਹਿਬ ਨੂੰ ਲੱਖ ਦੀ ਦੁਰਘਟਨਾ ਬੀਮਾ ਪਾਲਿਸੀ ਦਿਤੀ ਜਾਵੇਗੀ ਅਤੇ ਤਹਿਸੀਲ ਅੰਦਰੋਂ ਕਿਸੇ ਵੀ ਜਨਰਲ ਮੈਂਬਰ ਦੀ ਇਕੱਠੀ ਹੋਣ ਵਾਲੀ ਮੈਂਬਰਸ਼ਿਪ ਵਿੱਚੋ 20% ਤਹਿਸੀਲ ਕਮੇਟੀ ਨੂੰ ਅਤੇ 5% ਸਿੱਧੇ ਤੌਰ ਤੇ ਪ੍ਰਧਾਨ ਸਾਹਿਬ ਨੂੰ ਖਰਚਿਆਂ ਲਈ ਦਿੱਤਾ ਜਾਵੇਗਾ|
Subscribe to:
Post Comments (Atom)
No comments:
Post a Comment